ਪੁਲਿਸ ਤੋਂ ਪਰੇਸ਼ਾਨ ਹੋਇਆ ਸ਼ਖਸ, ਥਾਣੇ ਦੇ ਬਾਹਰ ਲੰਮੇ ਪੈ ਕਰਨ ਲੱਗਾ ਪ੍ਰਦਰਸ਼ਨ | ਮਾਮਲਾ ਭਵਾਨੀਗੜ੍ਹ ਦਾ ਹੈ, ਜਿੱਥੇ ਇੱਕ ਸ਼ਖਸ ਨੇ ਪੁਲਿਸ 'ਤੇ ਇਲਜ਼ਾਮ ਲਗਾਏ ਹਨ ਕਿ ਓਹ ਪਿੱਛਲੇ ਕਰੀਬ 15 ਦਿਨਾਂ ਤੋਂ ਥਾਣੇ ਦੇ ਚੱਕਰ ਕਟ ਰਿਹਾ ਹੈ ਪਰ ਉਸਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ | ਦੱਸ ਦਈਏ ਉਕਤ ਵਿਅਕਤੀ ਨੇ ਕਿਹਾ ਕਿ ਉਸ ਦੀ ਜਾਨ ਨੂੰ ਖ਼ਤਰਾ ਹੈ | ਜਿਸ ਕਰਕੇ ਉਹ ਪੁਲਿਸ ਕੋਲ ਮੱਦਦ ਲਈ ਗੁਹਾਰ ਲਗਾ ਰਿਹਾ ਹੈ ਪਰ ਪੁਲਿਸ ਵਲੋਂ ਜਿਸ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ ਉਸ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ | ਜਿਸ ਕਾਰਨ ਉਸਨੂੰ ਮਜਬੂਰਨ ਥਾਣੇ ਦੇ ਬਾਹਰ ਲਿਟ ਕੇ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ |
.
The police did not listen to the victim, the victim took such a step, the police were shocked.
.
.
.
#Bhawanigarhnews #PunjabPolice #punjabnews